{2਼ ਹੇ ਈਮਾਨ ਵਾਲਿਓ! ਅੱਲਾਹ ਦੀਆਂ ਨਿਸ਼ਾਨੀਆਂ ਦਾ ਨਿਰਾਦਰ ਨਾ ਕਰੋ ਅਤੇ ਨਾ ਅਦਬ ਵਾਲੇ ਮਹੀਨਿਆਂ ਦਾ ਅਤੇ ਨਾ ਹੀ ਹਰਮ (ਭਾਵ ਖ਼ਾਨਾ-ਕਾਅਬਾ) ਵਿਚ ਕੁਰਬਾਨ ਹੋਣ ਵਾਲੇ ਜਾਨਵਰ ਦਾ, ਜਿਨ੍ਹਾਂ ਦੇ ਗਲੇ ਵਿਚ ਕੁਰਬਾਨੀ ਦੇ ਪਟੇ ਪਏ ਹੋਏ ਹਨ ਅਤੇ ਨਾ ਕਾਅਬੇ ਵੱਲ ਜਾਣ ਵਾਲੇ ਉਹਨਾਂ ਲੋਕਾਂ ਨੂੰ ਤੰਗ ਕਰੋ ਜਿਹੜੇ ਅੱਲਾਹ ਦੇ ਘਰ (ਖ਼ਾਨਾ-ਕਾਅਬਾ) ਵੱਲ ਆਪਣੇ ਰੱਬ ਦੇ ਫ਼ਜ਼ਲ ਅਤੇ ਉਸ ਦੀ ਰਜ਼ਾ ਦੀ ਭਾਲ ਵਿਚ ਜਾ ਰਹੇ ਹਨ। ਹਾਂ! ਜਦੋਂ ਤੁਸੀਂ ਇਹਰਾਮ ਉਤਾਰ ਦਿਓ ਤਾਂ ਸ਼ਿਕਾਰ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਨੇ ਤੁਹਾ` ਮਸਜਿਦੇ ਹਰਾਮ (ਸਤਿਕਾਰਯੋਗ ਮਸਜਿਦ ਭਾਵ ਖ਼ਾਨਾ-ਕਾਅਬਾ) ਤੋਂ ਰੋਕਿਆ ਸੀ ਉਹਨਾਂ ਦੀ ਦੁਸ਼ਮਨੀ ਤੁਹਾਨੂੰ ਇਸ ਗੱਲ ਲਈ ਨਾ ਉਭਾਰੇ ਕਿ ਤੁਸੀਂ ਉਹਨਾਂ ਨਾਲ ਵਧੀਕੀ ਕਰੋ। ਤੁਸੀਂ ਨੇਕੀ ਅਤੇ ਪਰਹੇਜ਼ਗਾਰੀ (ਭਾਵ ਬੁਰਾਈਆਂ ਤੋਂ ਬਚਣ) ਵਿਚ ਇਕ ਦੂਜੇ ਦੀ ਸਹਾਇਤਾ ਕਰਦੇ ਰਹੋ, ਪ੍ਰੰਤੂ ਗੁਨਾਹ ਅਤੇ ਵਧੀਕੀ ਦੇ ਕੰਮਾ ਵਿਚ ਸਹਿਯੋਗੀ ਨਾ ਬਣੋ। ਅੱਲਾਹ ਤੋਂ ਡਰਦੇ ਰਹੋ, ਬੇਸ਼ੱਕ ਅੱਲਾਹ (ਗੁਨਾਹਾਂ ਤੇ ਵਧੀਕੀ ਕਰਨ ਵਾਲਿਆਂ ਨੂੰ) ਕਰੜੀ ਸਜ਼ਾ ਦੇਣ ਵਾਲਾ ਹੇ।} (سورة المائدة
: 2).
يَٰٓأَيُّهَا ٱلَّذِينَ ءَامَنُواْ لَا تُحِلُّواْ شَعَٰٓئِرَ ٱللَّهِ وَلَا ٱلشَّهۡرَ ٱلۡحَرَامَ وَلَا ٱلۡهَدۡيَ وَلَا ٱلۡقَلَٰٓئِدَ وَلَآ ءَآمِّينَ ٱلۡبَيۡتَ ٱلۡحَرَامَ يَبۡتَغُونَ فَضۡلٗا مِّن رَّبِّهِمۡ وَرِضۡوَٰنٗاۚ وَإِذَا حَلَلۡتُمۡ فَٱصۡطَادُواْۚ وَلَا يَجۡرِمَنَّكُمۡ شَنَـَٔانُ قَوۡمٍ أَن صَدُّوكُمۡ عَنِ ٱلۡمَسۡجِدِ ٱلۡحَرَامِ أَن تَعۡتَدُواْۘ وَتَعَاوَنُواْ عَلَى ٱلۡبِرِّ وَٱلتَّقۡوَىٰۖ وَلَا تَعَاوَنُواْ عَلَى ٱلۡإِثۡمِ وَٱلۡعُدۡوَٰنِۚ وَٱتَّقُواْ ٱللَّهَۖ إِنَّ ٱللَّهَ شَدِيدُ ٱلۡعِقَابِ
{94਼ ਹੇ ਈਮਾਨ ਵਾਲਿਓ! ਅੱਲਾਹ ਤੁਹਾਡੀ ਪਰਖ ਉਸ ਸ਼ਿਕਾਰ ਦੁਆਰਾ ਕਰੇਗਾ, ਜਿਨ੍ਹਾਂ ਤਕ ਤੁਹਾਡੇ ਹੱਥ ਅਤੇ ਤੁਹਾਡੇ ਨੇਜ਼ੇ ਭਾਵ ਹਥਿਆਰ ਪਹੁੰਚ ਸਕਦੇ ਹਨ ਤਾਂ ਜੋ ਅੱਲਾਹ ਨੂੰ ਪਤਾ ਲੱਗ ਜਾਵੇ ਕਿ ਕੋਣ ਹੇ ਜਿਹੜਾ ਉਸ ਤੋਂ ਬਿਨਾਂ ਵੇਖੇ ਡਰਦਾ ਹੇ, (ਇਹਨਾਂ ਹਿਦਾਇਤਾਂ ਤੋਂ ਬਾਅਦ) ਜਿਹੜਾ ਵੀ ਵਿਅਕਤੀ ਹੱਦੋਂ ਟੱਪੇਗਾ, ਉਸ ਲਈ ਦਰਦਨਾਕ ਅਜ਼ਾਬ ਹੇ।} (سورة المائدة
: 94).
يَٰٓأَيُّهَا ٱلَّذِينَ ءَامَنُواْ لَيَبۡلُوَنَّكُمُ ٱللَّهُ بِشَيۡءٖ مِّنَ ٱلصَّيۡدِ تَنَالُهُۥٓ أَيۡدِيكُمۡ وَرِمَاحُكُمۡ لِيَعۡلَمَ ٱللَّهُ مَن يَخَافُهُۥ بِٱلۡغَيۡبِۚ فَمَنِ ٱعۡتَدَىٰ بَعۡدَ ذَٰلِكَ فَلَهُۥ عَذَابٌ أَلِيمٞ
{95਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਇਹਰਾਮ ਦੀ ਹਾਲਤ ਵਿਚ ਹੋਵੋ ਤਾਂ ਸ਼ਿਕਾਰ ਨਾ ਕਰੋ, ਜੇ ਤੁਹਾਡੇ ਵਿਚ ਕੋਈ ਜਾਣ ਬੁੱਝ ਕੇ ਸ਼ਿਕਾਰ ਕਰੇਗਾ ਤਾਂ ਸ਼ਿਕਾਰ ਕੀਤੇ ਹੋਏ ਜਾਨਵਰ ਦੇ ਬਰਾਬਰ ਇਕ ਜਾਨਵਰ ਪਸ਼ੂਆਂ ਵਿੱਚੋਂ ਫ਼ਿਦਿਯਾ ਦੇਣਾ ਹੋਵੇਗਾ ਜਿਸ ਦਾ ਫ਼ੈਸਲਾ ਤੁਹਾਡੇ ਵਿੱਚੋਂ ਦੋ ਮੁਨਸਿਫ਼ ਵਾਲੇ ਕਰਨਗੇ। ਇਹ (ਫ਼ਿਦਿਯਾ) ਕੁਰਬਾਨੀ ਕਰਨ ਲਈ ਕਾਅਬੇ ਪਹੁੰਚਾਇਆ ਜਾਵੇਗਾ ਜਾਂ ਇਸ ਦਾ ਕੁੱਫ਼ਾਰਾ ਕੁੱਝ ਮੁਥਾਜਾਂ ਨੂੰ ਭੋਜਨ ਕਰਵਾਉਣਾ ਹੇ ਜਾਂ ਇਸ ਦੇ ਬਰਾਬਰ ਰੋਜ਼ੇ ਰੱਖਣਾ ਹੇ। (ਇਹ ਸਭ ਇਸ ਲਈ ਹੇ) ਤਾਂ ਜੋ ਉਹ ਆਪਣੇ ਕੀਤੇ ਕੰਮਾਂ ਦਾ ਸੁਆਦ ਵੇਖਣ। ਅੱਲਾਹ ਨੇ ਪਹਿਲਾਂ ਹੋਏ ਗੁਨਾਹਾਂ ਨੂੰ ਮੁਆਫ਼ ਕਰ ਦਿੱਤਾ ਹੇ ਅਤੇ ਜੇ ਕੋਈ ਵਿਅਕਤੀ ਮੁੜ ਅਜਿਹੀ ਹਰਕਤ ਕਰੇਗਾ ਤਾਂ ਅੱਲਾਹ ਉਸ ਤੋਂ ਬਦਲਾ ਲਵੇਗਾ। ਅੱਲਾਹ ਜ਼ਬਰਦਸਤ ਅਤੇ ਬਦਲਾ ਲੈਣ ਵਾਲਾ ਹੇ।} (سورة المائدة
: 95).
يَٰٓأَيُّهَا ٱلَّذِينَ ءَامَنُواْ لَا تَقۡتُلُواْ ٱلصَّيۡدَ وَأَنتُمۡ حُرُمٞۚ وَمَن قَتَلَهُۥ مِنكُم مُّتَعَمِّدٗا فَجَزَآءٞ مِّثۡلُ مَا قَتَلَ مِنَ ٱلنَّعَمِ يَحۡكُمُ بِهِۦ ذَوَا عَدۡلٖ مِّنكُمۡ هَدۡيَۢا بَٰلِغَ ٱلۡكَعۡبَةِ أَوۡ كَفَّٰرَةٞ طَعَامُ مَسَٰكِينَ أَوۡ عَدۡلُ ذَٰلِكَ صِيَامٗا لِّيَذُوقَ وَبَالَ أَمۡرِهِۦۗ عَفَا ٱللَّهُ عَمَّا سَلَفَۚ وَمَنۡ عَادَ فَيَنتَقِمُ ٱللَّهُ مِنۡهُۚ وَٱللَّهُ عَزِيزٞ ذُو ٱنتِقَامٍ
{96਼ ਤੁਹਾਡੇ ਲਈ ਸਮੁੰਦਰ ਦਾ ਸ਼ਿਕਾਰ ਅਤੇ ਉਸ ਦਾ ਖਾਣਾ ਹਲਾਲ (ਜਾਇਜ਼) ਕੀਤਾ ਗਿਆ ਹੇ, ਇਹ ਤੁਹਾਡੇ ਲਈ ਵੀ ਹੇ ਅਤੇ ਮੁਸਾਫ਼ਰਾਂ ਦੇ ਲਾਭ (ਭਾਵ ਸਹੂਲਤ) ਲਈ ਹੇ। ਤੁਸੀਂ ਇਹਰਾਮ ਦੀ ਹਾਲਤ ਵਿਚ ਖ਼ੁਸ਼ਕੀ ਦਾ (ਭਾਵ ਧਰਤੀ ਉੱਤੇ) ਸ਼ਿਕਾਰ ਕਰਨਾ ਤੁਹਾਡੇ ਲਈ ਹਰਾਮ ਕੀਤ ਗਿਆ ਹੇ। ਤੁਸੀਂ ਅੱਲਾਹ ਤੋਂ ਡਰਦੇ ਰਹੋ ਜਿਸ ਦੇ ਕੋਲ ਤੁਸੀਂ ਸਾਰੇ ਇਕੱਠੇ ਕੀਤੇ ਜਾਵੋਗੇ।} (سورة المائدة
: 96).
أُحِلَّ لَكُمۡ صَيۡدُ ٱلۡبَحۡرِ وَطَعَامُهُۥ مَتَٰعٗا لَّكُمۡ وَلِلسَّيَّارَةِۖ وَحُرِّمَ عَلَيۡكُمۡ صَيۡدُ ٱلۡبَرِّ مَا دُمۡتُمۡ حُرُمٗاۗ وَٱتَّقُواْ ٱللَّهَ ٱلَّذِيٓ إِلَيۡهِ تُحۡشَرُونَ
{97਼ ਖ਼ਾਨਾ-ਕਾਅਬਾ ਜਿਹੜਾ ਸਤਿਕਾਰ ਵਾਲਾ ਘਰ ਰੁ ਅੱਲਾਹ ਨੇ ਇਸ ਨੂੰ ਲੋਕਾਂ ਦੇ ਠਹਿਰਨ ਦਾ ਇਕ ਸਾਧਨ ਬਣਾਇਆ ਹੇ। ਹੁਰਮਤ ਭਾਵ ਆਦਰ ਵਾਲੇ (ਚਾਰ ਮਹੀਨੇ) ਅਤੇ ਹਰਮ ਵਾਲੀ ਕੁਰਬਾਨੀ ਅਤੇ ਪਟੇ ਵਾਲੇ ਜਾਨਵਰਾਂ ਨੂੰ ਵੀ ਸਤਿਕਾਰ ਦਿੱਤਾ ਹੇ। ਇਹ ਸਭ ਇਸ ਲਈ ਕਿ ਤੁਸੀਂ ਜਾਣ ਲਓ ਕਿ ਬੇਸ਼ੱਕ ਅੱਲਾਹ ਹੀ ਅਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੇ, ਉਹਨਾਂ ਸਭ ਦਾ ਗਿਆਨ ਰੱਖਦਾ ਹੇ। ਬੇਸ਼ੱਕ ਅੱਲਾਹ ਸਾਰੀਆਂ ਚੀਜ਼ਾਂ ਦਾ ਜਾਣਨ ਵਾਲਾ ਹੇ।} (سورة المائدة
: 97).
۞ جَعَلَ ٱللَّهُ ٱلۡكَعۡبَةَ ٱلۡبَيۡتَ ٱلۡحَرَامَ قِيَٰمٗا لِّلنَّاسِ وَٱلشَّهۡرَ ٱلۡحَرَامَ وَٱلۡهَدۡيَ وَٱلۡقَلَٰٓئِدَۚ ذَٰلِكَ لِتَعۡلَمُوٓاْ أَنَّ ٱللَّهَ يَعۡلَمُ مَا فِي ٱلسَّمَٰوَٰتِ وَمَا فِي ٱلۡأَرۡضِ وَأَنَّ ٱللَّهَ بِكُلِّ شَيۡءٍ عَلِيمٌ
{19਼ ਕੀ ਤੁਹਾਡੀਆਂ ਨਜ਼ਰਾਂ ਵਿਚ ਹਾਜੀਆਂ ਨੂੰ ਪਾਣੀ ਪਿਆਉਣਾ ਅਤੇ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਨੂੰ ਆਬਾਦ ਕਰਨਾ ਉਸ ਵਿਅਕਤੀ ਦੇ ਕੰਮ ਦੇ ਬਰਾਬਰ ਹੈ, ਜਿਹੜਾ ਅੱਲਾਹ ’ਤੇ ਅਤੇ ਆਖ਼ਿਰਤ ’ਤੇ ਈਮਾਨ ਲਿਆਏ ਅਤੇ ਅੱਲਾਹ ਦੀ ਰਾਹ ਵਿਚ ਜਿਹਾਦ (ਸੰਘਰਸ਼) ਕਰੇ। ਅੱਲਾਹ ਦੀਆਂ ਨਜ਼ਰਾਂ ਵਿਚ ਇਹ ਦੋਵੇਂ ਇਕ ਸਾਮਾਨ ਨਹੀਂ ਹੋ ਸਕਦੇ ਅਤੇ ਨਾ ਹੀ ਅੱਲਾਹ ਜ਼ਾਲਮਾਂ ਨੂੰ ਹਿਦਾਇਤ ਦਿੰਦਾ ਹੈ।} (سورة التوبة
: 19).
۞ أَجَعَلۡتُمۡ سِقَايَةَ ٱلۡحَآجِّ وَعِمَارَةَ ٱلۡمَسۡجِدِ ٱلۡحَرَامِ كَمَنۡ ءَامَنَ بِٱللَّهِ وَٱلۡيَوۡمِ ٱلۡأٓخِرِ وَجَٰهَدَ فِي سَبِيلِ ٱللَّهِۚ لَا يَسۡتَوُۥنَ عِندَ ٱللَّهِۗ وَٱللَّهُ لَا يَهۡدِي ٱلۡقَوۡمَ ٱلظَّٰلِمِينَ
{27਼ (ਅਤੇ ਆਦੇਸ਼ ਦਿੱਤਾ) ਕਿ ਲੋਕਾਂ ਵਿਚ ਹੱਜ ਕਰਨ ਲਈ ਮੁਨਾਦੀ ਕਰ ਦਿਓ, ਲੋਕੀ ਤੇਰੇ ਕੋਲ (ਦੂਰ-ਦੂਰ ਤੋਂ) ਪੈਦਲ ਵੀ ਆਉਣਗੇ ਅਤੇ ਕਮਜ਼ੋਰ ਊਠਾਂ ’ਤੇ ਸਵਾਰ ਹੋ ਕੇ ਵੀ ਆਉਣਗੇ।1} (سورة الحج
: 27).
وَأَذِّن فِي ٱلنَّاسِ بِٱلۡحَجِّ يَأۡتُوكَ رِجَالٗا وَعَلَىٰ كُلِّ ضَامِرٖ يَأۡتِينَ مِن كُلِّ فَجٍّ عَمِيقٖ
{28਼ ਤਾਂ ਜੋ ਉਹ ਆਪਣੇ (ਲੋਕ-ਪਰਲੋਕ ਦਾ) ਲਾਭ ਪ੍ਰਾਪਤ ਕਰਨ ਲਈ (ਖਾਨਾ ਕਾਅਬਾ ਵਿਚ) ਹਾਜ਼ਰ ਹੋਣ ਅਤੇ ਨਿਸ਼ਚਿਤ ਦਿਨਾਂ ਵਿਚ ਉਹਨਾਂ ਪਸ਼ੂਆਂ ਤੇ ਜ਼ਿਬਹ ਕਰਦੇ ਸਮੇਂ ਅੱਲਾਹ ਦਾ ਨਾਂ ਲੈਣ ਜਿਹੜੇ ਅੱਲਾਹ ਨੇ ਉਨ੍ਹਾਂ ਨੂੰ ਦਿੱਤੇ ਹਨ। ਫੇਰ ਤੁਸੀਂ ਆਪ ਵੀ ਉਹਨਾਂ (ਪਸ਼ੂਆਂ) ਦਾ ਮਾਸ ਖਾਓ ਅਤੇ ਹਰੇਕ ਭੁੱਖੇ ਫਕੀਰ ਨੂੰ ਵੀ ਖਵਾਓ।} (سورة الحج
: 28).
لِّيَشۡهَدُواْ مَنَٰفِعَ لَهُمۡ وَيَذۡكُرُواْ ٱسۡمَ ٱللَّهِ فِيٓ أَيَّامٖ مَّعۡلُومَٰتٍ عَلَىٰ مَا رَزَقَهُم مِّنۢ بَهِيمَةِ ٱلۡأَنۡعَٰمِۖ فَكُلُواْ مِنۡهَا وَأَطۡعِمُواْ ٱلۡبَآئِسَ ٱلۡفَقِيرَ
{29਼ ਫੇਰ (ਕੁਰਬਾਨੀ ਕਰਨ ਮਗਰੋਂ) ਆਪਣੇ ਮੈਲ ਕੁਚੈਲ ਨੂੰ ਦੂਰ ਕਰੋ (ਭਾਵ ਵਾਲਾਂ ਨੂੰ ਅਤੇ ਨੋਹਾਂ ਨੂੰ ਕਟਵਾਓ) ਅਤੇ ਆਪਣੀਆਂ ਸੁੱਖਣਾ ਪੂਰੀਆਂ ਕਰੋ ਅਤੇ ਅੱਲਾਹ ਦੇ ਸਭ ਤੋਂ ਪੁਰਾਣੇ ਘਰ (ਖ਼ਾਨਾ-ਕਾਅਬਾ) ਦਾ ਤਵਾਫ਼ ਕਰੋ।1} (سورة الحج
: 29).
ثُمَّ لۡيَقۡضُواْ تَفَثَهُمۡ وَلۡيُوفُواْ نُذُورَهُمۡ وَلۡيَطَّوَّفُواْ بِٱلۡبَيۡتِ ٱلۡعَتِيقِ
{33਼ ਤੁਹਾਡੇ ਲਈ ਇਹਨਾਂ (ਪਸ਼ੂਆਂ) ਵਿਚ ਇਕ ਖ਼ਾਸ ਸਮੇਂ ਲਈ ਲਾਭ ਹੈ (ਭਾਵ ਉਹਨਾਂ ਤੋਂ ਦੁੱਧ, ਸਵਾਰੀ ਦਾ ਲਾਭ ਅਤੇ ਉੱਨ ਆਦਿ ਲੈ ਸਕਦੇ ਹੋ) ਅਤੇ ਉਹਨਾਂ ਨੂੰ ਜ਼ਿਬਹ (ਕੁਰਬਾਨੀ) ਕਰਨ ਦੀ ਥਾਂ ਉਸੇ ਪੁਰਾਤਣ ਘਰ (ਖ਼ਾਨਾ ਕਾਅਬਾ) ਦੇ ਕੋਲ ਹੈ।} (سورة الحج
: 33).
لَكُمۡ فِيهَا مَنَٰفِعُ إِلَىٰٓ أَجَلٖ مُّسَمّٗى ثُمَّ مَحِلُّهَآ إِلَى ٱلۡبَيۡتِ ٱلۡعَتِيقِ
{36਼ ਕੁਰਬਾਨੀ ਦੇ ਊਠਾਂ ਨੂੰ ਅਸੀਂ ਤੁਹਾਡੇ ਲਈ ਅੱਲਾਹ ਦੀਆਂ ਨਿਸ਼ਾਨੀਆਂ ਵਜੋਂ ਨਿਯਤ ਕੀਤਾ ਹੈ। ਇਸ ਵਿਚ ਤੁਹਾਡੇ ਲਈ (ਕਈ) ਲਾਭ ਹਨ। ਸੋ ਉਹਨਾਂ (ਊਠਾਂ) ਨੂੰ (ਕੁਰਬਾਨੀ ਕਰਦੇ ਸਮੇਂ) ਖੜਾ ਕਰਕੇ ਉਹਨਾਂ ’ਤੇ ਅੱਲਾਹ ਦਾ ਨਾ ਲਵੋ, ਫੇਰ ਜਦੋਂ ਉਹ ਧਰਤੀ ’ਤੇ ਟਿਕ ਜਾਣ ਤਾਂ ਤੁਸੀਂ ਉਹਨਾਂ ਦਾ ਮੀਟ ਆਪ ਵੀ ਖਾਓ ਅਤੇ ਮਸਕੀਨਾਂ, ਨਾ-ਮੰਗਣ ਵਾਲਿਆਂ ਅਤੇ ਮੰਗਣ ਵਾਲਿਆਂ ਨੂੰ ਵੀ ਖੁਵਾਓ। ਇਸ ਤਰ੍ਹਾਂ ਅਸੀਂ (ਅੱਲਾਹ ਨੇ ਪਸ਼ੂਆਂ ਨੂੰ) ਤੁਹਾਡੇ ਅਧੀਨ ਕਰ ਛੱਡਿਆ ਹੈ ਤਾਂ ਜੋ ਤੁਸੀਂ (ਰੱਬ ਦਾ) ਸ਼ੁਕਰ ਕਰੋਂ।} (سورة الحج
: 36).
وَٱلۡبُدۡنَ جَعَلۡنَٰهَا لَكُم مِّن شَعَٰٓئِرِ ٱللَّهِ لَكُمۡ فِيهَا خَيۡرٞۖ فَٱذۡكُرُواْ ٱسۡمَ ٱللَّهِ عَلَيۡهَا صَوَآفَّۖ فَإِذَا وَجَبَتۡ جُنُوبُهَا فَكُلُواْ مِنۡهَا وَأَطۡعِمُواْ ٱلۡقَانِعَ وَٱلۡمُعۡتَرَّۚ كَذَٰلِكَ سَخَّرۡنَٰهَا لَكُمۡ لَعَلَّكُمۡ تَشۡكُرُونَ
{37਼ ਅੱਲਾਹ ਕੋਲ ਨਾ ਤਾਂ ਉਹਨਾਂ ਕੁਰਬਾਨੀ ਦੇ ਜਾਨਵਰਾਂ ਦਾ ਮਾਸ (ਗੋਸ਼ਤ) ਪਹੁੰਚਦਾ ਹੈ ਅਤੇ ਨਾ ਹੀ ਖ਼ੂਨ, ਉਸ ਕੋਲ ਤਾਂ ਤੁਹਾਡੀ ਪਰਹੇਜ਼ਗਾਰੀ ਪਹੁੰਚਦੀ ਹੈ। ਇਸ ਲਈ ਅੱਲਾਹ ਨੇ ਉਹਨਾਂ (ਕੁਰਬਾਨੀ ਵਾਲੇ) ਜਾਨਵਰਾਂ ਨੂੰ ਤੁਹਾਡੇ ਅਧੀਨ ਕਰ ਛੱਡਿਆ ਹੈ ਤਾਂ ਜੋ ਤੁਸੀਂ ਅੱਲਾਹ ਦੀ ਵਡਿਆਈ ਬਿਆਨ ਕਰੋ ਕਿ ਉਸ ਨੇ ਤੁਹਾਨੂੰ ਹਿਦਾਇਤ ਦਿੱਤੀ ਹੈ। (ਹੇ ਨਬੀ!) ਨੇਕ ਅਮਲ ਕਰਨ ਵਾਲਿਆਂ ਨੂੰ (ਜੰਨਤ) ਦੀ ਖ਼ੁਸ਼ਖ਼ਬਰੀ ਸੁਣਾ ਦਿਓ।} (سورة الحج
: 37).
لَن يَنَالَ ٱللَّهَ لُحُومُهَا وَلَا دِمَآؤُهَا وَلَٰكِن يَنَالُهُ ٱلتَّقۡوَىٰ مِنكُمۡۚ كَذَٰلِكَ سَخَّرَهَا لَكُمۡ لِتُكَبِّرُواْ ٱللَّهَ عَلَىٰ مَا هَدَىٰكُمۡۗ وَبَشِّرِ ٱلۡمُحۡسِنِينَ